CHIEF MINISTER MANIK SARKAR - SERVING TRIPURA STATE
ONLY CASH Rs. 1520/-
BANK ACCOUNT Rs. 2410/-
JUST MAKE COMPARISON WITH OTHER CMs OR EX-CMs/MINISTER/POLITICIANS
ਮੁੱਖ ਮੰਤਰੀ ਮਾਨਿਕ ਸਰਕਾਰ; ਇਹ ਹੈ 'ਰਾਜ ਨਹੀਂ ਸੇਵਾ'
(ਚੰਦ ਫਤਿਹਪੁਰੀ)
ਤ੍ਰਿਪੁਰਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਬੀਤੇ ਸੋਮਵਾਰ ਮੁੱਖ ਮੰਤਰੀ ਕਾਮਰੇਡ ਮਾਨਿਕ ਸਰਕਾਰ ਨੇ ਆਪਣੇ ਹਲਕੇ ਧਨਪੁਰ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ।
ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਸਮੇਂ ਦਿੱਤੇ ਐਫੀਡੇਵਿਟ ਵਿੱਚ ਆਪਣੀ ਸੰਪਤੀ ਦਾ ਜਿਹੜਾ ਬਿਓਰਾ ਦਿੱਤਾ ਹੈ, ਉਹ ਪੈਸਾ ਇਕੱਠਾ ਕਰਨ ਦੀ ਹੋੜ ਵਿੱਚ ਲੱਗੇ ਹੋਰ ਨੇਤਾਵਾਂ ਨੂੰ ਸ਼ਰਮਸਾਰ ਕਰ ਕਰਨ ਵਾਲਾ ਹੈ। ਪਿਛਲੇ 20 ਸਾਲਾਂ ਤੋਂ ਤ੍ਰਿਪੁਰਾ ਦੇ ਮੁੱਖ ਮੰਤਰੀ ਚਲੇ ਆ ਰਹੇ ਮਾਨਿਕ ਸਰਕਾਰ ਕੋਲ ਪੂੰਜੀ ਸਿਰਫ਼ 3930 ਰੁਪਏ ਹਨ, ਇਨ੍ਹਾਂ ਵਿੱਚ 1520 ਰੁਪਏ ਨਗਦ ਤੇ 2410 ਰੁਪਏ ਸਟੇਟ ਬੈਂਕ ਆਫ਼ ਇੰਡੀਆ ਦੀ ਅਗਰਤਲਾ ਬਰਾਂਚ ਦੇ ਖਾਤਾ ਨੰ. 10915315 ਵਿੱਚ ਜਮ੍ਹਾਂ ਹਨ। ਉਨ੍ਹਾ ਨੂੰ ਕਦੇ ਇਨਕਮ ਟੈਕਸ ਰਿਟਰਨ ਭਰਨ ਦੀ ਲੋੜ ਨਹੀਂ ਪਈ।
ਇਹੋ ਨਹੀਂ, ਉਨ੍ਹਾ ਪਾਸ ਨਾ ਆਪਣੀ ਕੋਈ ਕਾਰ ਜਾਂ ਮੋਟਰ ਸਾਈਕਲ ਤੇ ਨਾ ਹੀ ਮੋਬਾਇਲ ਹੈ। ਉਹ ਸਰਕਾਰੀ ਗੱਡੀ ਵਿੱਚ ਸਫ਼ਰ ਕਰਦੇ ਹਨ ਤੇ ਲੈਂਡ ਲਾਈਨ ਟੈਲੀਫੋਨ ਦੀ ਵਰਤੋਂ ਕਰਦੇ ਹਨ। ਅਚੱਲ ਸੰਪਤੀ ਦੇ ਤੌਰ 'ਤੇ ਉਨ੍ਹਾ ਨੂੰ ਵਿਰਸੇ 'ਚੋਂ ਮਿਲਿਆ ਇੱਕ 888.35 ਵਰਗ ਫੁੱਟ ਦਾ ਪਲਾਟ ਹੈ, ਜਿਸ ਵਿੱਚ ਉਸ ਦੇ ਭਰਾ ਤੇ ਭੈਣ ਵੀ ਹਿੱਸੇਦਾਰ ਹਨ।
ਉਨ੍ਹਾ ਦੀ ਪਤਨੀ ਪੰਚਾਲੀ ਭੱਟਾਚਾਰੀਆ 2011 ਵਿੱਚ ਇੱਕ ਸਰਕਾਰੀ ਅਧਿਕਾਰੀ ਵਜੋਂ ਰਿਟਾਇਰ ਹੋਈ ਹੈ। ਉਸ ਦੇ ਪਾਸ ਤਨਖ਼ਾਹ ਦੀ ਬਚਤ ਵਿੱਚੋਂ ਜੋੜੇ 9 ਲੱਖ ਦੇ ਕਰੀਬ ਫਿਕਸ ਡਿਪਾਜ਼ਿਟ, 2 ਲੱਖ ਦੇ ਕਰੀਬ ਦੋ ਸੇਵਿੰਗ ਬੈਂਕ ਖਾਤਿਆਂ ਵਿੱਚ ਅਤੇ 20 ਹਜ਼ਾਰ 140 ਰੁਪਏ ਨਗਦ ਹਨ। ਇਸ ਤੋਂ ਇਲਾਵਾ 2 ਤੋਲੇ ਸੋਨਾ ਵੀ ਹੈ।
ਅੱਜ ਜਦੋਂ ਕਿਸੇ ਵਿਧਾਨ ਸਭਾ ਵਿੱਚ ਵਿਧਾਇਕ ਦੀ ਤਨਖਾਹ ਵਧਾਉਣ ਦਾ ਬਿੱਲ ਲਿਆਂਦਾ ਜਾਂਦਾ ਹੈ ਤਾਂ ਨਿੱਕੀ-ਨਿੱਕੀ ਗੱਲ 'ਤੇ ਛਿੱਤਰੀਂ ਦਾਲ ਵੰਡਣ ਵਾਲੇ ਵੱਖ-ਵੱਖ ਪਾਰਟੀਆਂ ਦੇ ਆਗੂ ਇੱਕ ਸੁਰ ਹੋ ਕੇ ਹੱਥ ਖੜ੍ਹੇ ਕਰ ਦਿੰਦੇ ਹਨ। ਇਸ ਦਾ ਸਿੱਟਾ ਹੈ ਕਿ ਅੱਜ ਤਿਲੰਗਾਨਾ ਦੇ ਮੁੱਖ ਮੰਤਰੀ ਦੀ ਬੇਸਿਕ ਤਨਖਾਹ ਇੱਕ ਲੱਖ 80 ਹਜ਼ਾਰ ਰੁਪਏ, ਜੋ ਭੱਤੇ ਪਾ ਕੇ 4 ਲੱਖ 10 ਹਜ਼ਾਰ ਰੁਪਏ ਬਣ ਜਾਂਦੀ ਹੈ ਤੇ ਇਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਦੀ ਬੇਸਿਕ ਤਨਖਾਹ 1 ਲੱਖ 55 ਹਜ਼ਾਰ, ਗੁਜਰਾਤ ਦੇ ਮੁੱਖ ਮੰਤਰੀ ਦੀ ਤਨਖਾਹ 1 ਲੱਖ 92 ਹਜ਼ਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਤਨਖਾਹ 1 ਲੱਖ ਰੁਪਏ ਮਹੀਨਾ ਤੱਕ ਪੁੱਜ ਚੁੱਕੀ ਹੈ।
ਪਰ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਤਨਖਾਹ 26315 ਰੁਪਏ, ਆਪੋਜ਼ੀਸ਼ਨ ਆਗੂ ਤੇ ਮੰਤਰੀਆਂ ਦੀ 25890 ਰੁਪਏ ਤੇ ਵਿਧਾਇਕਾਂ ਦੀ 24200 ਰੁਪਏ ਹੈ। ਮਾਨਿਕ ਸਰਕਾਰ ਦੀ ਸਾਰੀ ਤਨਖਾਹ ਪਾਰਟੀ ਫੰਡ 'ਚ ਜਾਂਦੀ ਹੈ ਤੇ ਉਥੋਂ ਉਸ ਨੂੰ ਪਾਰਟੀ ਵੇਜ ਵਜੋਂ 5 ਹਜ਼ਾਰ ਰੁਪਏ ਮਿਲਦੇ ਹਨ।
ਇਹੋ ਨਹੀਂ, ਆਪਣੀ ਰੋਜ਼ਾਨਾ ਪਰਵਾਰਕ ਜ਼ਿੰਦਗੀ ਵਿੱਚ ਉਹ ਝੂਠੇ ਦਿਖਾਵਿਆਂ ਤੋਂ ਕੋਹਾਂ ਦੂਰ ਹੈ। ਉਸ ਦੀ ਪਤਨੀ ਮੁਤਾਬਕ ਚਿੱਟੇ ਕਮੀਜ਼-ਪਜ਼ਾਮੇ ਵਿੱਚ ਰਹਿਣ ਵਾਲੇ ਮਾਨਿਕ ਸਰਕਾਰ ਆਪਣੇ ਕੱਪੜੇ ਆਪ ਧੋਂਦੇ ਹਨ ਤੇ ਬੂਟ ਪਾਲਿਸ਼ ਵੀ ਕਰਦੇ ਹਨ। ਉਨ੍ਹਾ ਕਦੇ ਮੈਨੂੰ ਆਪਣੇ ਬੂਟਾਂ ਨੂੰ ਹੱਥ ਤੱਕ ਨਹੀਂ ਲਾਉਣ ਦਿੱਤਾ।
ਮਾਨਕ ਸਰਕਾਰ ਦੀ ਪਤਨੀ ਕਦੇ ਵੀ ਸਰਕਾਰੀ ਗੱਡੀ ਨੂੰ ਨਹੀਂ ਵਰਤਦੀ। ਸਬਜ਼ੀ ਜਾਂ ਸੌਦਾ ਲੈਣ ਲਈ ਉਹ ਰਿਕਸ਼ੇ ਉਤੇ ਜਾਂਦੀ ਹੈ। ਉਸ ਕੋਲ ਕੋਈ ਸੁਰੱਖਿਆ ਗਾਰਡ ਨਹੀਂ। ਸੀਟੂ ਦੀ ਸਰਗਰਮ ਆਗੂ ਹੋਣ ਕਰਕੇ ਉਹ ਜਦੋਂ ਦੂਜੇ ਸੂਬਿਆਂ ਵਿੱਚ ਮੀਟਿੰਗ 'ਤੇ ਜਾਂਦੀ ਹੈ ਤਾਂ ਸੈਕਿੰਡ ਕਲਾਸ ਵਿੱਚ ਹੀ ਸਫ਼ਰ ਕਰਦੀ ਹੈ। ਇਸ ਨੂੰ ਕਹਿੰਦੇ ਹਨ 'ਰਾਜ ਨਹੀਂ ਸੇਵਾ।' ਮਾਨਕ ਸਰਕਾਰ ਇੱਕ ਚਾਨਣ-ਮੁਨਾਰਾ ਹੈ, ਜੋ ਲੰਮੇ ਸਮੇਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਜਨੀਤਕ ਰਾਹ ਰੁਸ਼ਨਾਉਂਦਾ ਰਹੇਗਾ। (Courtesy sender and Chand Fatehpuri and the newspaper)

No comments:
Post a Comment